Harpinder Singh (Henry)
H-No. 6/20, Housing Board Colony, Dhangu Road, Pathankot, Distt: Gurdaspur
State: Punjab, Pin: 145 001.
ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਮਾਸਟਰਾਂ ਦਾ ,
ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ "ਮੱਹੁਬਤ" ਦਾ ,
ਜਿਸ ਕਲਮ੍ ਨੂੰ ਦਰਦ ਦਿੱਤਾ |
ਬੜਾ ਸਤ੍ਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਰੱਬ ਦਾ ,
ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ
ਕਈ ਮੰਗਦੇ ਨੇ ਮੌਤ ਮੇਰੀ...ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ...
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...
ਬੋਲੀ ਆਪਣੀ ਨਾਲ ਪਿਆਰ ਰਖ੍ਖਾਂ...
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |
ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ
ਜਦੋ ਨਜ਼ਰ ਮੇਰੀ ਬਾਂਹ ਤੇ ਜਾਵੇ ...
ਦਿੱਤਾ ਕੜਾ ਤੇਰਾ ਨਜ਼ਰੀ ਆਵੇ...
ਕੜੇ ਦੇ ਉੱਤੇ ਨਾਮ ਗੁਰਾਂ ਦਾ...
ਹਰ ਮੁਸ਼੍ਕਿਲ ਤੋਂ ਰੱਬ ਬਚਾਵੇ...
ਰੋਮ - ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ..
ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ..
ਸਦਾ ਤਲੀ ਤੇ ਰਹਿੰਦੀ ਜਾਨ ਪੰਜਾਬੀ ਦੀ..
ਹੱਥ ਵਿਚ ਪਾਇਆ ਕੜਾ ਹੋਵੇ ਪੇਹ੍ਚਾਨ ਪੰਜਾਬੀ ਦੀ.. ....
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ |♥☼ R0SES ARE RED,
PUNJABIZ ARE BR0WN,
THATS MY RACE,
S0 I PUT IT D0WN,
MY PUNJABI PRIDE,
I WILL N0T HIDE,
MY PUNJABI RACE,
I WILL N0T DISGRACE,
MY PUNJABI BL00D FL0WS H0T & TRUE,
MY PUNJABI PEEPZ I WILL STAND BY Y0U,
THR0UGH THICK & THIN TILL THE DAY WE DIE,
0UR PUNJABI FLAG ALWAYS STANDS HIGH,
I YELL THIS P0EM L0UDER THEN ALL THE REST,
CUZ EVERY0NE KN0WS PUNJABI ARE THE BEST,
PUNJABI PRIDE IN MY MIND,
PUNJABI BL00D IS MY KIND,
S0 STEP ASIDE AND LET ME THR0UGH,
CUZ ITS ALL AB0UT THE PUNJABI CREW,
LIFE SUCKZ AND THEN Y0U DIE,
BUT IF UR PUNJABI Y0U DIE WITH PRIDE!!!☼♥☼
ਸਾਨੂੰ ਕਹਿੰਦੇ ਆ ਪੰਜਾਬੀ, ਟੌਰ ਰੱਖੀਦੀ ਨਵਾਬੀ
ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ !
ਯਾਰੀ ਜਿੱਥੇ ਅਸਾਂ ਲਾਈ, ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ, ਅਜਮਾਕੇ ਵੇਖ ਲਓ!
ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ !
ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ!
ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,
ਚਰਖੜੀਆਂ ਤੇ ਵੀ ਚੜੇ ਹੋਏ ਆਂ,
ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ,
ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,
ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ,
ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,
ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ,
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ.......
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ,
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ,
ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ,
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ,
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ-ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ,
ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ....
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ,
ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ....